dsssfeedback@gmail.com
 97284-30958
mlzs-banner

president Message

ਗੁਰ ਪਰਸਾਦੀ ਵਿਦਿਆ ਵਿਚਾਰੈ ਪੜਿ ਪੜਿ ਪਾਵੈ ਮਾਨ।।

ਆਪਾ ਮਧੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ।।੧।।

ਅਸੀਂ ਸਭ ਜਾਣਦੇ ਹੀ ਹਾਂ ਕਿ ਸਾਡੇ ਇਲਾਕੇ ਦੇ ਕਰਮਯੋਗੀ ਸੰਤ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਸੱਚਖੰਡ ਵਿੱਚ ਜਾ ਬਿਰਾਜੇ ਹਨ ਅਸੀਂ ਇਹ ਅਸਹਿ ਵਿਛੋੜੇ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਪਰ ਉਹ ਆਪਣੇ ਆਦਰਸ਼ ਅਸੂਲ ਤੇ ਸੇਵਾ ਭਾਵਨਾ ਕਰਕੇ ਹਮੇਸ਼ਾ ਅਮਰ ਰਹਿਣਗੇ ।

ਬ੍ਰਹਮ ਗਿਆਨੀ ਸਦਾ ਨਿਰਲੇਪ ।

ਜੈਸੇ ਜਲ ਮੈਂ ਕਮਲ ਅਲੇਪ ।।

ਬਾਬਾ ਜੀ ਆਪਣੀ ਬਹੁਪੱਖੀ ਸਖਸ਼ੀਅਤ ਦੇ ਸਦਕਾ ਇਸ ਇਲਾਕੇ ਉੱਤੇ ਬਹੁਤ ਪ੍ਰੋਪਕਾਰ ਕੀਤੇ ਆਪਜੀ ਨੇ ਜਿੱਥੇ ਸਮਾਜ ਨੂੰ ਸੁਧਾਰਦਿਆਂ ਹੋਇਆਂ ਅਨੇਕਾਂ ਕੰਮਾਂ ਨੂੰ ਨੇਪਰੇ ਚਾੜਿਆਂ ਉੱਥੇ ਹੀ ਇਸ ਇਲਾਕੇ ਨੂੰ ਸਭ ਤੋ ਵੱਡੀ ਦੇਣ ਇੱਥੋਂ ਦੀ ਵਿੱਦਿਆ ਦੀ ਘਾਟ ਨੂੰ ਦੇਖਦਿਆਂ ਹੋਇਆ, ਇਸ ਇਲਾਕੇ ਨੂੰ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦਾ ਵਰਦਾਨ ਦਿੱਤਾ। ਆਓ ਅਸੀਂ ਉਹਨਾਂ ਦੁਆਰਾ ਜਲਾਈ ਵਿੱਦਿਆ ਦੀ ਮੋਮਬੱਤੀ ਨੂੰ ਮਸ਼ਾਲ ਬਣਾਈਏ ।

ਮਨੁੱਖੀ ਜੀਵਨ ਦਾ ਵਿਕਾਸ ਕਰਨ ਲਈ ਸਿੱਖਿਆ ਅਰਥਾਤ ਵਿੱਦਿਆ ਹੀ ਇਹੋ-ਜਿਹਾ ਸਾਧਨ ਹੈ ਜਿਸ ਕਰਕੇ ਅਸੀਂ ਆਪਣੀ ਹਜਾਰਾਂ ਸਾਲਾਂ ਦੀ ਸੰਸਕ੍ਰਿਤੀ ਨੂੰ ਸੰਜੋ ਕੇ ਅਤੇ ਭਵਿੱਖ ਵਿੱਚ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੇ ਕਦਮ ਨਾਲ ਕਦਮ ਮਿਲਾ ਕੇ ਚਲ ਸਕਦੇ ਹਾਂ।

ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ ਜਿਸ ਦੀ ਰੋਸ਼ਨੀ ਕਦੇ ਖਤਮ ਨਹੀਂ ਹੁੰਦੀ । ਉਹ ਹਰ ਸਮੇਂ ਦੂਜਿਆਂ ਨੂੰ ਵੀ ਰੋਸ਼ਨੀ ਦੇਣ ਦੀ ਕੋਸ਼ਿਸ ਕਰਦਾ ਹੈ।

ਸਾਡਾ ਮੁੱਖ ਮੰਤਵ ਇਸ ਇਲਾਕੇ ਵਿੱਚ ਗੁਣਾਤਮਕ ਸਿੱਖਿਆ ਦਾ ਪ੍ਰਸਾਰ ਕਰਨਾ ਹੈ। ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਸਦਕਾ ਅਤੇ ਸਾਰੇ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਿੱਥੇ ਹੋਏ ਟੀਚੇ ਜਰੂਰ ਸਰ ਕੀਤੇ ਜਾਣਗੇ। ਦਾਸ ਸੰਸਥਾ ਦੇ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਨੂੰ ਵੱਡ-ਪ੍ਰਤਾਪੀ ਹੋਣ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ ਅਰਪਣ ਕਰਦਾ ਹੈ।

ਇਸ ਸੰਸਥਾ ਦਾ ਉਦੇਸ਼ ਇਹ ਹੀ ਹੈ ਕਿ ਇੱਥੇ ਵਿਦਿਆਰਥੀ

ਉਚੇਰੀ ਵਿੱਦਿਆ ਪ੍ਰਾਪਤ ਕਰਕੇ ਤਰੱਕੀ ਦੇ ਰਾਹ ਵੱਲ ਜਾਣ ।

ਪ੍ਰਧਾਨ

ਸੰਤ ਬਾਬਾ ਗੁਰਪਾਲ ਸਿੰਘ ਜੀ

ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ, ਚੋਰਮਾਰ ਖੇੜਾ
ਪ੍ਰਧਾਨ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ, ਚੋਰਮਾਰ ਖੇੜਾ