ਗੁਰ ਪਰਸਾਦੀ ਵਿਦਿਆ ਵਿਚਾਰੈ ਪੜਿ ਪੜਿ ਪਾਵੈ ਮਾਨ।।
ਆਪਾ ਮਧੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ।।੧।।
ਅਸੀਂ ਸਭ ਜਾਣਦੇ ਹੀ ਹਾਂ ਕਿ ਸਾਡੇ ਇਲਾਕੇ ਦੇ ਕਰਮਯੋਗੀ ਸੰਤ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਸੱਚਖੰਡ ਵਿੱਚ ਜਾ ਬਿਰਾਜੇ ਹਨ ਅਸੀਂ ਇਹ ਅਸਹਿ ਵਿਛੋੜੇ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਪਰ ਉਹ ਆਪਣੇ ਆਦਰਸ਼ ਅਸੂਲ ਤੇ ਸੇਵਾ ਭਾਵਨਾ ਕਰਕੇ ਹਮੇਸ਼ਾ ਅਮਰ ਰਹਿਣਗੇ ।
ਬ੍ਰਹਮ ਗਿਆਨੀ ਸਦਾ ਨਿਰਲੇਪ ।
ਜੈਸੇ ਜਲ ਮੈਂ ਕਮਲ ਅਲੇਪ ।।
ਬਾਬਾ ਜੀ ਆਪਣੀ ਬਹੁਪੱਖੀ ਸਖਸ਼ੀਅਤ ਦੇ ਸਦਕਾ ਇਸ ਇਲਾਕੇ ਉੱਤੇ ਬਹੁਤ ਪ੍ਰੋਪਕਾਰ ਕੀਤੇ ਆਪਜੀ ਨੇ ਜਿੱਥੇ ਸਮਾਜ ਨੂੰ ਸੁਧਾਰਦਿਆਂ ਹੋਇਆਂ ਅਨੇਕਾਂ ਕੰਮਾਂ ਨੂੰ ਨੇਪਰੇ ਚਾੜਿਆਂ ਉੱਥੇ ਹੀ ਇਸ ਇਲਾਕੇ ਨੂੰ ਸਭ ਤੋ ਵੱਡੀ ਦੇਣ ਇੱਥੋਂ ਦੀ ਵਿੱਦਿਆ ਦੀ ਘਾਟ ਨੂੰ ਦੇਖਦਿਆਂ ਹੋਇਆ, ਇਸ ਇਲਾਕੇ ਨੂੰ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦਾ ਵਰਦਾਨ ਦਿੱਤਾ। ਆਓ ਅਸੀਂ ਉਹਨਾਂ ਦੁਆਰਾ ਜਲਾਈ ਵਿੱਦਿਆ ਦੀ ਮੋਮਬੱਤੀ ਨੂੰ ਮਸ਼ਾਲ ਬਣਾਈਏ ।
ਮਨੁੱਖੀ ਜੀਵਨ ਦਾ ਵਿਕਾਸ ਕਰਨ ਲਈ ਸਿੱਖਿਆ ਅਰਥਾਤ ਵਿੱਦਿਆ ਹੀ ਇਹੋ-ਜਿਹਾ ਸਾਧਨ ਹੈ ਜਿਸ ਕਰਕੇ ਅਸੀਂ ਆਪਣੀ ਹਜਾਰਾਂ ਸਾਲਾਂ ਦੀ ਸੰਸਕ੍ਰਿਤੀ ਨੂੰ ਸੰਜੋ ਕੇ ਅਤੇ ਭਵਿੱਖ ਵਿੱਚ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੇ ਕਦਮ ਨਾਲ ਕਦਮ ਮਿਲਾ ਕੇ ਚਲ ਸਕਦੇ ਹਾਂ।